Connect with us

Punjabi

ਪੰਜਾਬ ਸਰਕਾਰ ਨੇ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈ ਵੇ ਦੇ ਪੁਰਾਣੇ ਬਾਈਪਾਸਾਂ ਨੂੰ ਮੇਜਰ ਡਿਸਟ੍ਰਿਕਟ ਰੋਡ ਐਲਾਨਿਆ – ਸੰਦੀਪ ਸਿੰਘ ਬਰਾੜ

Published

on

ਫਰੀਦਕੋਟ 30 ਮਈ (ਪੰਜਾਬ ਮੈਟਰੋ ਡਾਟ ਕੌਮ) ਸ੍ਰੀ ਸੰਦੀਪ ਸਿੰਘ ਓ ਐਸ ਡੀ ਮੁੱਖ ਮੰਤਰੀ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈ ਵੇ ਬਨਣ ਨਾਲ ਇਸ ਦੇ ਪੁਰਾਣੇ ਹਿੱਸੇ ਹਰੀਕੇ ਬਾਈਪਾਸ, ਜ਼ੀਰਾ ਤਲਵੰਡੀ ਮੁਦਕੀ ਫਰੀਦਕੋਟ, ਕੋਟਕਪੂਰਾ ਨੂੰ ਨੈਸ਼ਨਲ ਹਾਈ ਵੇ ਤੋਂ ਡੀ ਨੋਟੀਫਾਈ ਕਰਕੇ ਮੇਜਰ ਡਿਸਟ੍ਰਿਕਟ ਰੋਡ ਐਲਾਨ ਦਿੱਤਾ ਗਿਆ ਹੈ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਟਹਿਣਾ ਤੋਂ ਪੁਰਾਣਾ ਬੱਸ ਸਟੈਂਡ ਤਲਵੰਡੀ ਚੌਂਕ, ਜੁਬਲੀ ਸਿਨੇਮਾ ਚੌਂਕ, ਕੋਟਕਪੂਰਾ ਬੱਤੀਆਂ ਵਾਲਾ ਚੌਂਕ, ਨਵਾਂ ਬੱਸ ਸਟੈਂਡ ਕੋਟਕਪੂਰਾ ਤੋਂ ਢਿੱਲਵਾਂ ਤੱਕ ਦੇ ਤਕਰੀਬਨ 22.27 ਕਿਲੋਮੀਟਰ ਹਿੱਸੇ ਨੂੰ ਵੀ ਡੀ ਨੋਟੀਫਾਈ ਕਰ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਕਿਉਂਕਿ ਪਹਿਲਾਂ ਇਹ ਸੜਕ ਨੈਸ਼ਨਲ ਹਾਈ ਵੇ ਹੋਣ ਕਾਰਨ ਨਗਰ ਕੌਂਸਲ ਦੀ ਹੱਦ ਅੰਦਰ ਪੰਜ ਮੀਟਰ ਜਗਾ ਛੱਡ ਕੇ ਉਸਾਰੀ ਕਰਨੀ ਪੈਂਦੀ ਸੀ। ਅਤੇ ਨਗਰ ਕੌਂਸਲ ਦੀ ਹੱਦ ਤੋਂ ਬਾਹਰ ਇਹ ਨਿਯਮ ਤੀਹ ਮੀਟਰ ਦਾ ਸੀ। ਇਸ ਸੜਕ ਨੂੰ ਡੀ ਨੋਟੀਫਾਈ ਕਰਨ ਕਰਕੇ, ਹੁਣ ਇਹ ਨਿਯਮ ਲਾਗੂ ਨਹੀਂ ਹੋਣਗੇ, ਜਿਸ ਦਾ ਫਰੀਦਕੋਟ ਅਤੇ ਕੋਟਕਪੂਰਾ ਦੇ ਹਲਕੇ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਇਲਾਕੇ ਦੇ ਲੋਕਾਂ ਵੱਲੋਂ ਇਸ ਕਾਰਜ ਦੀ ਬਹੁਤ ਸਲਾਹਣਾ ਕੀਤੀ ਜਾ ਰਹੀ ਹੈ। ਸ਼ਹਿਰ ਨਿਵਾਸੀਆਂ ਵੱਲੋਂ ਇਸ ਕਾਰਜ ਲਈ ਪੰਜਾਬ ਸਰਕਾਰ ਅਤੇ ਸੰਦੀਪ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ।

Continue Reading
Advertisement
Click to comment

Leave a Reply

Your email address will not be published. Required fields are marked *