Connect with us

Fazilka

ਏਡੀਸੀ ਵੱਲੋਂ ਲੋਕਾਂ ਨੂੰ ਸਮਾਜਿਕ ਥਾਵਾਂ ਤੇ ਭੀੜ ਘੱਟ ਕਰਨ ਦੀ ਅਪੀਲ

Published

on

ਅਬੋਹਰ/ ਫ਼ਾਜ਼ਿਲਕਾ 15 ਮਈ (ਪੰਜਾਬ ਮੈਟਰੋ ਡਾਟ ਕੌਮ) ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਿਮ ਸਸਕਾਰ, ਸਰਧਾਂਜਲੀ ਸਮਾਗਮ ਤੇ ਹੋਰ ਸਮਾਜਿਕ ਸਮਾਗਮਾਂ ਤੇ ਇਕੱਠ ਨਾ ਕਰਨ । ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕੋਵਿਡ ਦਾ ਪ੍ਰਕੋਪ ਬਹੁਤ ਜ਼ਿਆਦਾ ਫੈਲ ਰਿਹਾ ਹੈ ਅਜਿਹੇ ਵਿੱਚ ਹਰੇਕ ਨਾਗਰਿਕ ਨੂੰ ਸਹਿਯੋਗ ਕਰਨਾ ਚਾਹੀਦਾ ਹੈ । ਉਨ੍ਹਾਂ ਆਖਿਆ ਕਿ ਮਨੁੱਖਤਾ ਨੂੰ ਕੋਵਿਡ ਤੋਂ ਬਚਾਉਣ ਲਈ ਸਾਨੂੰ ਸਾਂਝੇ ਯਤਨ ਕਰਨੇ ਪੈਣਗੇ । ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਥਾਂ ਤੇ ਭੀੜ ਕਰਨ ਤੋਂ ਸਖਤੀ ਨਾਲ ਰੋਕਿਆ ਜਾਵੇਗਾ
ਨਾਲ ਹੀ ਸ੍ਰੀ ਸਾਗਰ ਸੇਤੀਆ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਵਿਡ ਦੇ ਲੱਛਣ ਹੋਣ ਤਾਂ ਆਪਣਾ ਟੈਸਟ ਜ਼ਰੂਰ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਵੀ ਬੁਖਾਰ ਹੋ ਰਿਹਾ ਹੈ ਉਹ ਆਪਣਾ ਟੈਸਟ ਲਾਜ਼ਮੀ ਤੌਰ ਤੇ ਕਰਵਾਉਣ । ਉਨ੍ਹਾਂ ਨੇ ਆਖਿਆ ਕਿ ਸਰਕਾਰੀ ਹਸਪਤਾਲਾਂ ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਖੂਈ ਖੇੜਾ, ਸੀਤੋਗੁੰਨੋ, ਜੰਡਵਾਲਾ ਭੀਮੇਸ਼ਾਹ, ਡੱਬਵਾਲਾ ਕਲਾਂ ਦਿਖੇ ਕੋਵਿਡ ਦੇ ਟੈਸਟ ਹਰ ਰੋਜ਼ ਅਤੇ ਮੁਫ਼ਤ ਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿੱਚ ਨਾ ਆਉਣਾ ਕਿਉਂਕਿ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਵੀ ਜੇਕਰ ਗੰਭੀਰ ਲੱਛਣ ਨਾ ਹੋਣ ਤਾਂ ਵਿਅਕਤੀ ਘਰ ਵਿਚ ਹੀ ਰਹਿ ਕੇ ਇਲਾਜ ਕਰਵਾ ਸਕਦਾ ਹੈ ।