Connect with us

Fazilka

16 ਮਈ ਨੂੰ ਜਲਾਲਾਬਾਦ ਦੇ ਰਾਮ ਲੀਲਾ ਚੋਂਕ ਅਤੇ ਫਾਜਿਲਕਾ ਦੇ ਰਾਧਾ ਸਵਾਮੀ ਸਤੰਸਗ ਘਰ ਵਿਖੇ ਵੀ ਲਗਾਈ ਜਾਵੇਗੀ ਕਰੋਨਾ ਵੈਕਸੀਨ

Published

on

ਫਾਜ਼ਿਲਕਾ, 15 ਮਈ (ਪੰਜਾਬ ਮੈਟਰੋ ਡਾਟ ਕੌਮ) ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਨੇ ਦੱਸਿਆ ਕਿ ਜਲਾਲਾਬਾਦ ਦੇ ਰਾਮਲੀਲਾ ਚੌਂਕ ਅਤੇ ਫਾਜ਼ਿਲਕਾ ਅਧੀਨ ਪੈਂਦੇ ਰਾਧਾ ਸਵਾਮੀ ਸਤਸੰਗ ਘਰ ਵਿਖੇ ਵੀ 16 ਮਈ ਨੂੰ ਵੈਕਸੀਨੇਸ਼ਨ ਲਗਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਦੋਨਾਂ ਥਾਵਾਂ `ਤੇ ਸਿਰਫ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਹੀ ਲਗਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਰੋਨਾ ਦੇ ਸੰਕਰਮਣ ਤੋਂ ਬਚਣ ਲਈ ਵੱਧ ਤੋਂ ਵੱਧ ਵੈਕਸੀਨੇਸ਼ਨ ਲਗਵਾਈ ਜਾਵੇ।
ਵੈਕਸੀਨੇਸ਼ਨ ਦੇ ਨੋਡਲ ਅਫਸਰ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ 16 ਮਈ ਨੂੰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆਂ ਫਾਜਿਲ਼ਕਾ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆਂ ਅਬੋਹਰ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆਂ ਜਲਾਲਾਬਾਦ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਅਰਨੀਵਾਲਾ ਸੇਖਸੁਭਾਨ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖੂਈਖੇੜਾ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੀਤੋਗੁਨੋ, ਸਰਕਾਰੀ ਮਿੱਡਲ ਸਕੂਲ ਬਹਾਵਵਾਲਾ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੰਡਵਾਲਾ ਭੀਮੇਸ਼ਾਹ ਵਿਖੇ ਵੈਕਸੀਨ ਲਗੇਗੀ।ਉਨਾਂ ਨੇ ਕਿਹਾ ਕਿ ਇੰਨਾਂ ਕੇਂਦਰਾਂ ਤੇ ਉਸਾਰੀ ਕਿਰਤੀ, 45 ਸਾਲ ਤੋਂ ਵੱਡੀ ਉਮਰ ਦੇ ਲੋਕ ਅਤੇ ਸਿਹਤ ਕਰਮੀਆਂ ਦੇ ਪਰਿਵਾਰਕ ਮੈਂਬਰ ਆਪਣੇ ਵੈਕਸੀਨ ਲਗਵਾ ਸਕਦੇ ਹਨ।

PunjabMetro.com is an Indian News Website, we publish News Content across india in multiple languages (English, Hindi or Punjabi). our official Web Address | www.punjabmetro.com official Facebook Page | https://www.facebook.com/PunjabMetro Twitter Handle | https://www.twitter.com/Punjab_Metro Instagram | https://www.instagram.com/PunjabMetro