ਫਿਰੋਜ਼ਪੁਰ: ਸੋਸ਼ਲ ਮੀਡੀਆ ਸਾਈਟ ਫੇਸਬੁੱਕ ‘ਤੇ ‘ਚਾਈਲਡ ਪੋਰਨੋਗ੍ਰਾਫੀ’ (ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਜਾਂ ਵੀਡੀਓ ) ਸਬੰਧੀ ਪੋਸਟਾਂ ਪਾਉਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ 67-ਬੀ ਇਨਫਾਰਮੇਸ਼ਨ ਟੈਕਨਾਲੋਜੀ ਐਕਟ 2000 ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੁੱਖ ਅਫਸਰ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਪ ਕਪਤਾਨ ਪੁਲਿਸ (ਪੀਬੀਆਈ ਐੱਸਪੀਐੱਲ ਕਰਾਈਮ) ਵੱਲੋਂ ਭੇਜੀ ਇਕ ਪੜਤਾਲੀਆ ਰਿਪੋਰਟ ਨੰਬਰ 352/ਸਾਈਬਰ ਸੈੱਲ ਫਿਰੋਜ਼ਪੁਰ ਮਿਤੀ 13 ਸਤੰਬਰ 2021 ਪ੍ਰਾਪਤ ਹੋਈ ।
ਜਿਸ ਵਿਚ ਦੋਸ਼ੀ ਰਾਜਾ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਸੋਢੇ ਵਾਲਾ ਵੱਲੋਂ ਆਪਣੀ ਫੇਸਬੁੱਕ ਆਈਡੀ ਰਾਜ ਡਾਊਟ ਰਾਜ ਡਾਊਟ ਮੱਤੀ ਤੋਂ ਫੇਸਬੁੱਕ ‘ਤੇ ਚਾਈਲਡ ਪਰੋਨੋਗ੍ਰਾਫੀ ਸਬੰਧੀ ਪੋਸਟਾਂ ਪੋਸਟ ਕਰਨੀਆਂ ਪਾਈਆਂ ਗਈਆਂ ਹਨ, ਤਫਤੀਸ਼ ਵਿਚ ਉਸ ਦੇ ਮੋਬਾਇਲ ਨੰਬਰ 62842-20867 ਤੋਂ 2 ਪੋਸਟਾਂ ਪਾਉਣੀਆਂ ਪਾਈਆਂ ਗਈਆਂ ਹਨ। ਜਾਂਚਕਰਤਾ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।