Connect with us

Chandigarh

ਦੀਵਾਲੀ ਤੋਂ ਪਹਿਲਾਂ ਕੈਪਟਨ ਬਣਾ ਸਕਦੇ ਨੇ ਆਪਣੀ ਪਾਰਟੀ!

Published

on

ਚੰਡੀਗੜ੍ਹ (ਬਿਊਰੋ): ਕੈਪਟਨ ਅਮਰਿੰਦਰ ਸਿੰਘ ਦੀਵਾਲੀ ਤੋਂ ਪਹਿਲਾਂ ਆਪਣੀ ਪਾਰਟੀ ਬਣਾ ਕੇ ਕਾਂਗਰਸ ‘ਚ ਬੰਬ ਸੁੱਟਣ ਦੀ ਤਿਆਰੀ ‘ਚ ਹਨ। ਇਸ ਲਈ ਉਹ ਅਗਲੇ ਤਿੰਨ ਤੋਂ ਚਾਰ ਦਿਨਾਂ ‘ਚ ਕਾਂਗਰਸ ‘ਚ ਆਪਣੀ ਨਜ਼ਦੀਕੀ ਤੇ ਨਾਰਾਜ਼ ਵਿਧਾਇਕਾਂ ਨਾਲ ਬੈਠਕ ਵੀ ਕਰਨ ਜਾ ਰਹੇ ਹਨ। ਇਸ ਬੈਠਕ ‘ਚ ਹੋ ਤੈਅ ਹੋਵੇਗਾ ਕਿ ਉਹ ਕਿੰਨੇ ਵਿਧਾਇਕਾਂ ਨਾਲ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰਨਗੇ। ਦੂਜੇ ਪਾਸੇ, ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਪਾਰਟੀ ਬਣਾ ਕੇ ਭਾਰਤੀ ਜਨਤਾ ਪਾਰਟੀ ਨਾਲ ਹੀ ਸਮਝੌਤਾ ਕਰਨਗੇ ਕਿਉਂਕਿ ਭਾਜਪਾ ਨੂੰ ਵੀ ਅਕਾਲੀ ਦਲ ਨਾਲ ਨਾਤਾ ਟੁੱਟਣ ਤੋਂ ਬਾਅਦ ਇਕ ਅਜਿਹੇ ਚਿਹਰੇ ਦੀ ਲੋੜ ਹੈ, ਜਿਸ ਦੀ ਪਛਾਣ ਦੇਸ਼ ਵਿਆਪੀ ਹੋਵੇ। ਭਾਜਪਾ ਕੋਲ ਪਹਿਲਾਂ ਇਹ ਚਿਹਰਾ ਪ੍ਰਕਾਸ਼ ਸਿੰਘ ਬਾਦਲ ਦੇ ਰੂਪ ‘ਚ ਸੀ।

ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਆਪਣੀ ਪਾਰਟੀ ਬਣਾਉਣਗੇ ਪਰ ਕਦੋਂ, ਇਸ ਬਾਰੇ ਸ਼ਸ਼ੋਪੰਜ ਬਰਕਾਰ ਸੀ। ਕੈਪਟਨ ਮੌਜੂਦਾ ਸਮੇਂ ਸੋਸ਼ਲ ਮੀਡੀਆ ‘ਤੇ ਜਿੰਨੇ ਸਰਗਰਮ ਹਨ, ਉਨੇ ਹੀ ਰਾਜਨੀਤਿਕ ਤੌਰ ‘ਤੇ ਵੀ ਸਰਗਰਮ ਦਿਖਾਈ ਦੇ ਰਹੇ ਹਨ। ਇਹੀ ਕਾਰਨ ਹੈ ਕਿ ਕੈਪਟਨ ਨੇ ਦੀਵਾਲੀ ਆਪਣੀ ਹੀ ਪਾਰਟੀ ‘ਚ ਮਨਾਉਣ ਦਾ ਫ਼ੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ‘ਚ ਹੀ ਉਹ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ। ਕਾਂਗਰਸ ਦੇ ਕਈ ਵਿਧਾਇਕ ਵੀ ਕੈਪਟਨ ਦੀ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ। ਕੈਪਟਨ ਲਗਪਗ ਦੋ ਦਰਜਨ ਤੋਂ ਵੱਧ ਵਿਧਾਇਕਾਂ ਨਾਲ ਲਗਾਤਾਰ ਸੰਪਰਕ ‘ਚ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਕਾਟੋ-ਕਲੇਸ਼ ‘ਚ ਆਪਣੀ-ਆਪਣੀ ਕੈਬਨਿਟ ਗੁਆਉਣ ਵਾਲੇ ਸਾਬਕਾ ਮੰਤਰੀ ਵੀ ਕੈਪਟਨ ਨਾਲ ਸੰਪਰਕ ‘ਚ ਹਨ। ਜਾਣਕਾਰੀ ਮੁਤਾਬਕ ਆਪਣੀ ਪਾਰਟੀ ਬਣਾ ਕੇ ਸਾਬਕਾ ਮੁੱਖ ਮੰਤਰੀ ਕਾਂਗਰਸ ‘ਚ ਬੰਬ ਸੁੱਟਣ ਦੀ ਤਿਆਰੀ ‘ਚ ਹਨ ਪਰ ਇਹ ਬੰਬ ਨਿਯਮਤ ਵਕਫੇ ਨਾਲ ਸੁੱਟੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਦੇ ਕਰੀਬੀ ਇੱਕੋ ਵਾਰੀ ਨਹੀਂ ਬਲਕਿ ਵੱਖ-ਵੱਖ ਸਮੇਂ ‘ਤੇ ਸਾਬਕਾ ਮੁੱਖ ਮੰਤਰੀ ਦੀ ਪਾਰਟੀ ‘ਚ ਜਾ ਸਕਦੇ ਹਨ।

ਦੂਜੇ ਪਾਸੇ, ਕੈਪਟਨ ਦੀ ਨਵੀਂ ਪਾਰਟੀ ਨੂੰ ਭਾਜਪਾ ਦਾ ਵੀ ਸਮਰਥਨ ਮਿਲੇਗਾ ਕਿਉਂਕਿ ਅਕਾਲੀ ਦਲ ਨਾਲੋਂ ਨਾਤਾ ਟੁੱਟਣ ਤੋਂ ਬਾਅਦ ਭਾਜਪਾ ਨੂੰ ਇਕ ਸਿੱਖ ਚਿਹਰੇ ਦੀ ਲੋੜ ਸੀ ਜਿਸ ਦੀ ਪਛਾਣ ਕੌਮੀ ਪੱਧਰ ‘ਤੇ ਹੋਵੇ। ਪੰਜਾਬ ‘ਚ ਅਜਿਹੇ ਦੋ ਹੀ ਚਿਹਰੇ ਹਨ, ਇਕ ਪ੍ਰਕਾਸ਼ ਸਿੰਘ ਬਾਦਲ ਤੇ ਦੂਜੇ ਕੈਪਟਨ ਅਮਰਿੰਦਰ ਸਿੰਘ। ਖੇਤੀ ਕਾਨੂੰਨਾਂ ਕਾਰਨ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ। ਅਜਿਹੇ ‘ਚ ਭਾਜਪਾ ਦੀ ਨਜ਼ਰ ਕੈਪਟਨ ਅਮਰਿੰਦਰ ਸਿੰਘ ‘ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਬਿਹਾਰ ‘ਚ ਨਿਤੀਸ਼ ਕੁਮਾਰ ਨੇ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਸਮਝੌਤਾ ਕੀਤਾ ਸੀ। ਉਸੇ ਤਰ੍ਹਾਂ ਕੈਪਟਨ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਸਮਝੌਤਾ ਕਰਨਗੇ। ਸੂਤਰ ਦੱਸਦੇ ਹਨ ਕਿ ਇਸ ਨਾਲ ਭਾਜਪਾ ਨੂੰ ਕਿਸਾਨਾਂ ਦੇ ਅੰਦੋਲਨ ਕਰਨ ਉਨ੍ਹਾਂ ਤੋਂ ਉਲਟ ਗਈ ਸਥਿਤੀ ਨੂੰ ਵੀ ਸੰਭਾਲਣ ਦਾ ਮੌਕਾ ਮਿਲੇਗਾ ਤੇ ਕੌਮੀ ਪੱਧਰ ‘ਤੇ ਭਾਜਪਾ ਇਹ ਸੰਦੇਸ਼ ਦੇ ਸਕੇਗੀ ਕਿ ਸਿੱਖਾਂ ਦਾ ਇਕ ਵੱਡਾ ਨੇਤਾ ਉਨ੍ਹਾਂ ਨਾਲ ਜੁੜਿਆ ਹੋਇਆ ਹੈ। ਉਧਰ, ਕੈਪਟਨ ਜੇ ਆਪਣੀ ਪਾਰਟੀ ਬਣਾਉਂਦੇ ਹਨ ਤਾਂ ਉਨ੍ਹਾਂ ਦੇ ਨਜ਼ਦੀਕੀ ਕਾਂਗਰਸੀ ਵਿਧਾਇਕਾਂ ਨੂੰ ਉਨ੍ਹਾਂ ਨਾਲ ਜੁੜਨ ‘ਚ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

PunjabMetro.com is an Indian News Website, we publish News Content across india in multiple languages (English, Hindi or Punjabi). our official Web Address | www.punjabmetro.com official Facebook Page | https://www.facebook.com/PunjabMetro Twitter Handle | https://www.twitter.com/Punjab_Metro Instagram | https://www.instagram.com/PunjabMetro

Continue Reading
Advertisement
Click to comment

Leave a Reply

Your email address will not be published. Required fields are marked *