Connect with us

Chandigarh

ਸਿਆਸੀ ਪਾਰਟੀਆਂ ਆਪਣਾ ਉੱਲੂ ਸਿੱਧਾ ਤਾਂ ਨਹੀਂ ਕਰ ਰਹੀਆਂ: ਕਿਸਾਨ

Published

on

ਚੰਡੀਗੜ੍ਹ: ਫਿਰੋਜ਼ਪੁਰ ਜ਼ਿਲੇ ਦੇ ਗੁਰੂਹਰਸਹਾਏ ‘ਚ ਵਾਪਰੀਆਂ ਘਟਨਾਵਾਂ ਚਿੰਤਾਜਨਕ ਤੇ ਕਾਨੂੰਨ ਪ੍ਰਧੰਬ ‘ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਇਹ ਖਦਸ਼ਾ ਵੱਧ ਰਿਹੈ ਕਿ ਚੋਣਾਂ ਨੇੜੇ ਆਉਣ ਨਾਲ ਅਜਿਹੀਆਂ ਘਟਨਾਵਾਂ ਵੱਧ ਸਕਦੀਆਂ ਹਨ। ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦੌਰੇ ਦੌਰਾਨ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਜਦੋਂ ਸੰਸਦ ਮੈਂਬਰ ਨੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਕਿਸਾਨ ਅਕਾਲੀ ਆਗੂ ਦੀ ਕਾਰ ‘ਤੇ ਬੈਠ ਗਏ ਤੇ ਜਦੋਂ ਉਹ ਨਹੀਂ ਤਾਂ ਅਕਾਲੀ ਆਗੂ ਨੇ ਬੋਨਟ ‘ਤੇ ਬੈਠੇ ਕਿਸਾਨ ‘ਤੇ ਗੱਡੀ ਚੱਲਾ ਦਿੱਤੀ। ਕਾਂਗਰਸ ਦਾ ਦੋਸ਼ ਹੈ ਕਿ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਝਗੜੇ ਵਿਚ ਹਵਾਈ ਫਾਇਰ ਵੀ ਹੋਏ। ਸ਼੍ਰੋਮਣੀ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਕਿਸਾਨਾਂ ਦੇ ਨਾਂ ‘ਤੇ ਕਾਂਗਰਸੀਆਂ ਨੇ ਅਕਾਲੀ ਆਗੂਆਂ ‘ਤੇ ਹਮਲੇ ਤੇ ਗੋਲੀਬਾਰੀ ਕੀਤੀ ਹੈ। ਇਸ ਤਰ੍ਹਾਂ ਗੁਰੂਹਰਸਹਾਏ ਵਿੱਚ ਹੀ ਨਹੀਂ, ਸਗੋਂ ਫਿਰੋਜ਼ਪੁਰ ਵਿਚ ਵੀ ਦਿਨ ਭਰ ਤਣਾਅ ਬਣਿਆ ਰਿਹਾ।

ਅਜਿਹੀਆਂ ਘਟਨਾਵਾਂ ਕਾਰਨ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋਣਾ ਸੁਭਾਵਿਕ ਹੈ। ਪੁਲਿਸ-ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਸਾਰੇ ਪ੍ਰਬੰਧ ਕਰੇ ਕਿ ਅਜਿਹੇ ਹਾਲਾਤ ਪੈਦਾ ਨਾ ਹੋਣ, ਅਜਿਹੀਆਂ ਘਟਨਾਵਾਂ ਨਾ ਵਾਪਰਨ | ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਹ ਸਭ ਜਾਣਦੇ ਹਨ ਕਿ ਕਿਸਾਨ ਆਗੂ ਖਾਸ ਕਰਕੇ ‘ਸ਼੍ਰੋਮਣੀ ਅਕਾਲੀ ਦਲ’ ਦੇ ਵਿਧਾਇਕ ਤੇ ਸੰਸਦ ਮੈਂਬਰ ਇਸ ਦਾ ਵਿਰੋਧ ਕਰ ਰਹੇ ਹਨ ਤਾਂ ਫਿਰ ਹਰਸਿਮਰਤ ਕੌਰ ਬਾਦਲ ਲਈ ਸੁਰੱਖਿਆ ਦੇ ਲਈ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਅਜਿਹੀ ਹਫੜਾ-ਦਫੜੀ ਵਾਲੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ ਕਿ ਵਿਰੋਧ ਦੇ ਨਾਂ ‘ਤੇ ਕੋਈ ਕਿਸੇ ਆਗੂ ਦੀ ਗੱਡੀ ‘ਤੇ ਬੈਠ ਜਾਵੇ ਜਾਂ ਸਿਆਸੀ ਪਾਰਟੀਆਂ ਦੇ ਲੋਕ ਹਵਾਈ ਫਾਇਰ ਕਰਨ ਲੱਗ ਜਾਣ ਜਾਂ ਕੋਈ ਕਿਸੇ ਨੂੰ ਗੱਡੀ ਦੇ ਬੋਨਟ ‘ਤੇ ਹੀ ਕਿਸੇ ਨੂੰ ਲੈ ਜਾਵੇ।

PunjabMetro.com is an Indian News Website, we publish News Content across india in multiple languages (English, Hindi or Punjabi). our official Web Address | www.punjabmetro.com official Facebook Page | https://www.facebook.com/PunjabMetro Twitter Handle | https://www.twitter.com/Punjab_Metro Instagram | https://www.instagram.com/PunjabMetro

Continue Reading
Advertisement
Click to comment

Leave a Reply

Your email address will not be published. Required fields are marked *