Published
7 months agoon
ਚੰਡੀਗੜ੍ਹ (ਬਿਊਰੋ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਦੇ ਆਈਐੱਸਆਈ ਲਿੰਕ ਦੀ ਜਾਂਚ ਕਰਵਾਉਣ ਦੀ ਤਿਆਰੀ ਕਰ ਰਹੀ ਚਰਨਜੀਤ ਸਿੰਘ ਚੰਨੀ ਸਰਕਾਰ ਇਕ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਬੈਕਫੁਟ ’ਤੇ ਆ ਗਈ।
ਦਰਅਸਲ, ਪਾਕਿਸਤਾਨ ਦੀ ਡਿਫੈਂਸ ਜਰਨਲਿਸਟ ਅਰੂਸਾ ਆਲਮ ਇਕ ਫੋਟੋ ਵਿਚ ਸੋਨੀਆ ਗਾਂਧੀ ਨਾਲ ਨਜ਼ਰ ਆ ਰਹੀ ਹੈ। ਉਹ ਸੋਨੀਆ ਨਾਲ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੀ ਹੈ। ਦਰਅਸਲ, ਕੈਪਟਨ ਦੇ ਮੀਡੀਆ ਸਲਾਹਕਾਰ ਦੁਆਰਾ ਅਰੂਸਾ ਆਲਮ ਦੀ ਫੋਟੋ ਸੋਨੀਆ ਗਾਂਧੀ ਨਾਲ ਟਵਿੱਟਰ ’ਤੇ ਸ਼ੇਅਰ ਕਰਨ ਤੋਂ ਬਾਅਦ ਹੁਣ ਮਾਮਲਾ ਹੀ ਪਲਟ ਗਿਆ ਹੈ। ਹੁਣ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮਾਮਲੇ ਵਿਚ ਆਈਐੱਸਆਈ ਕਨੈਕਸ਼ਨ ਦੀ ਜਾਂਚ ਕਰਵਾੁਣ ਦੀ ਮੰਗ ਤੋਂ ਪਿੱਛੇ ਹਟ ਗਏ ਹਨ। ਰੰਧਾਵਾ ਨੇ ਕਿਹਾ ਸੀ ਕਿ ਇਹ ਦੋ ਦੇਸ਼ਾਂ ਦਾ ਮਾਮਲਾ ਹੈ ਅਤੇ ਇਸਦੀ ਜਾਂਚ ਰਾਅ ਕਰ ਸਕਦੀ ਹੈ।
PunjabMetro.com is an Indian News Website, we publish News Content across india in multiple languages (English, Hindi or Punjabi). our official Web Address | www.punjabmetro.com official Facebook Page | https://www.facebook.com/PunjabMetro Twitter Handle | https://www.twitter.com/Punjab_Metro Instagram | https://www.instagram.com/PunjabMetro